ਐ ਹਵਾ
ਐ ਹਵਾ ਸੁਗੰਧੀਏ, ਲੱਖਾਂ ਖ਼ੁਸ਼ਬੂ ਮਹਿਕਦੀਏ, ਕਦੀ ਮਹਿਕ ਖ਼ੁਸ਼ਬੂ ਮਾਹੀ ਦੇ ਮੇਰੀਏ।
ਐ ਹਵਾ ਸੁਰੀਲੀਏ, ਲੱਖਾਂ ਗਾਣ ਰਾਗਦੀਏ, ਕਦੀ ਗਾ ਮਿੱਠੇ ਬੋਲ ਮਾਹੀ ਦੇ ਮੇਰੀਏ।
ਐ ਹਵਾ ਸੁਨੇਹੜੀਏ, ਲੱਖਾਂ ਬੱਦਲਾਂ 'ਚ ਜਲ ਦੀ ਛਿੜਦੀਏ, ਕਦੀ ਲਾ ਪ੍ਰੇਮ ਸੁਨੇਹੇ ਮਾਹੀ ਦੇ ਮੇਰੀਏ।
ਐ ਹਵਾ ਜ਼ਿੰਦੜੀਏ, ਲੱਖਾਂ ਸਾਹਾਂ 'ਚ ਵਸਦੀਏ, ਕਦੀ ਸਾਨੂੰ ਵਸਾ ਸਾਹਾਂ 'ਚ ਮਾਹੀ ਦੇ ਮੇਰੀਏ।
ਐ ਹਵਾ ਭਾਗਾਂ ਭਰੀਏ, ਲੱਖਾਂ ਦੀਵਿਆਂ ਦੀ ਲੋਅ ਸਾਂਭਦੀਏ, ਕਦੀ ਨਾ ਬੁਝਣ ਦਈਂ ਪ੍ਰੇਮ ਲੋਅ ਮਾਹੀ ਦੇ ਮੇਰੀਏ।
Read in Roman script
Ae hawa sugandhiye, Lakkhan khushboo mehakdiye, Kadi mehak khushboo maahi de meriye.
Ae hawa sureeliye, Lakkhan gaan raagdiye, Kadi gaa mitthe bol maahi de meriye.
Ae hawa sunehadiye, Lakkhan baddlan ch jal di chhidhdiye, Kadi la prem sunehe maahi de meriye.
Ae hawa zindadiye, Lakkhan saahan ch vasdiye, Kadi saanu vasa saahan ch maahi de meriye.
Ae hawa bhaagan bhariye, Lakkhan diviyan di lo sambhdiye, Kadi na bujhan dayin prem lo maahi de meriye.